ਨਰਮ ਅਤੇ ਫੁੱਲੀਆਂ ਹੋਈਆਂ ਰੋਟੀਆਂ ਹਰ ਕਿਸੇ ਨੂੰ ਪਸੰਦ ਹੁੰਦੀਆਂ ਹਨ, ਪਰ ਆਟਾ ਗੁੰਨਦੇ ਸਮੇਂ ਕੀਤੀਆਂ ਕੁਝ ਛੋਟੀਆਂ-ਛੋਟੀਆਂ ਗਲਤੀਆਂ ਰੋਟੀਆਂ ਨੂੰ ਜਲਦੀ ਸਖ਼ਤ ਬਣਾ ਸਕਦੀਆਂ ਹਨ।
ਆਓ ਜਾਣਦੇ ਹਾਂ ਆਟਾ ਗੁੰਨਣ ਦੀਆਂ ਕੁਝ ਆਸਾਨ ਟ੍ਰਿਕਾਂ, ਜਿਨ੍ਹਾਂ ਨਾਲ ਰੋਟੀਆਂ ਲੰਬੇ ਸਮੇਂ ਤੱਕ ਨਰਮ ਅਤੇ ਫੁੱਲੀਆਂ ਰਹਿਣਗੀਆਂ।
ਆਟਾ ਗੁੰਨਦੇ ਸਮੇਂ ਅਪਣਾਓ ਇਹ 5 ਆਸਾਨ ਟ੍ਰਿਕਾਂ
ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਆਟਾ ਗੁੰਨੋ
ਆਟਾ ਗੁੰਨਦੇ ਸਮੇਂ ਇੱਕੋ ਵਾਰ ਬਹੁਤ ਜ਼ਿਆਦਾ ਪਾਣੀ ਨਾ ਪਾਓ। ਥੋੜ੍ਹਾ-ਥੋੜ੍ਹਾ ਪਾਣੀ ਮਿਲਾਉਂਦੇ ਹੋਏ ਆਟਾ ਗੁੰੰਨੋ। ਇਸ ਨਾਲ ਆਟਾ ਚੰਗੀ ਤਰ੍ਹਾਂ ਤਿਆਰ ਹੁੰਦਾ ਹੈ ਅਤੇ ਨਾ ਬਹੁਤ ਸਖ਼ਤ ਰਹਿੰਦਾ ਹੈ ਤੇ ਨਾ ਹੀ ਬਹੁਤ ਢਿੱਲਾ। ਅਜਿਹੇ ਆਟੇ ਨਾਲ ਬਣੀਆਂ ਰੋਟੀਆਂ ਵੱਧ ਨਰਮ ਅਤੇ ਮੁਲਾਇਮ ਬਣਦੀਆਂ ਹਨ।
ਆਟੇ ਨੂੰ ਚੰਗੀ ਤਰ੍ਹਾਂ ਗੁੰਨੋ
ਆਟਾ ਜਲਦੀ-ਜਲਦੀ ਗੁੰਨਣ ਦੀ ਬਜਾਏ 8 ਤੋਂ 10 ਮਿੰਟ ਤੱਕ ਚੰਗੀ ਤਰ੍ਹਾਂ ਗੁੰਨੋ। ਇਸ ਨਾਲ ਆਟਾ ਮੁਲਾਇਮ ਅਤੇ ਚਿਕਣਾ ਹੋ ਜਾਂਦਾ ਹੈ। ਚੰਗੀ ਤਰ੍ਹਾਂ ਗੁੰੰਨੇ ਹੋਏ ਆਟੇ ਨਾਲ ਬਣੀਆਂ ਰੋਟੀਆਂ ਨਰਮ ਬਣਦੀਆਂ ਹਨ ਅਤੇ ਲੰਬੇ ਸਮੇਂ ਤੱਕ ਮੁਲਾਇਮ ਰਹਿੰਦੀਆਂ ਹਨ।
ਥੋੜ੍ਹਾ ਜਿਹਾ ਤੇਲ ਜਾਂ ਘਿਓ ਮਿਲਾਓ
ਆਟਾ ਗੁੰਨਦੇ ਸਮੇਂ ਇਸ ਵਿੱਚ ਇੱਕ ਛੋਟਾ ਚਮਚਾ ਤੇਲ ਜਾਂ ਘਿਓ ਮਿਲਾਇਆ ਜਾ ਸਕਦਾ ਹੈ। ਇਸ ਨਾਲ ਆਟਾ ਹੋਰ ਮੁਲਾਇਮ ਹੋ ਜਾਂਦਾ ਹੈ ਅਤੇ ਰੋਟੀਆਂ ਵੀ ਨਰਮ ਬਣਦੀਆਂ ਹਨ। ਨਾਲ ਹੀ ਰੋਟੀਆਂ ਜਲਦੀ ਸੁੱਕਦੀਆਂ ਨਹੀਂ ਹਨ।
ਆਟੇ ਨੂੰ ਕੁਝ ਸਮਾਂ ਢੱਕ ਕੇ ਰੱਖੋ
ਆਟਾ ਗੁੰੰਨਣ ਤੋਂ ਬਾਅਦ ਇਸ ਨੂੰ 20 ਤੋਂ 30 ਮਿੰਟ ਤੱਕ ਢੱਕ ਕੇ ਰੱਖ ਦਿਓ। ਇਸ ਨਾਲ ਆਟਾ ਚੰਗੀ ਤਰ੍ਹਾਂ ਸੈੱਟ ਹੋ ਜਾਂਦਾ ਹੈ ਅਤੇ ਰੋਟੀਆਂ ਵੇਲਣ ਵਿੱਚ ਵੀ ਆਸਾਨੀ ਹੁੰਦੀ ਹੈ। ਇਸ ਤਰੀਕੇ ਨਾਲ ਬਣੀਆਂ ਰੋਟੀਆਂ ਵੱਧ ਨਰਮ ਰਹਿੰਦੀਆਂ ਹਨ।
ਆਟਾ ਨਾ ਬਹੁਤ ਸਖ਼ਤ ਹੋਵੇ, ਨਾ ਹੀ ਬਹੁਤ ਢਿੱਲਾ
ਰੋਟੀਆਂ ਲਈ ਹਮੇਸ਼ਾ ਅਜਿਹਾ ਆਟਾ ਗੁੰੰਨੋ ਜੋ ਨਾ ਬਹੁਤ ਸਖ਼ਤ ਹੋਵੇ ਅਤੇ ਨਾ ਹੀ ਬਹੁਤ ਢਿੱਲਾ। ਸਹੀ ਤਰੀਕੇ ਨਾਲ ਗੁੰੰਨਿਆ ਆਟਾ ਵੇਲਣ ਵਿੱਚ ਆਸਾਨ ਹੁੰਦਾ ਹੈ ਅਤੇ ਇਸ ਨਾਲ ਬਣੀਆਂ ਰੋਟੀਆਂ ਚੰਗੀ ਤਰ੍ਹਾਂ ਫੁੱਲਦੀਆਂ ਹਨ ਅਤੇ ਲੰਬੇ ਸਮੇਂ ਤੱਕ ਨਰਮ ਰਹਿੰਦੀਆਂ ਹਨ।
ਰੋਟੀਆਂ ਨੂੰ ਲੰਬੇ ਸਮੇਂ ਤੱਕ ਨਰਮ ਕਿਵੇਂ ਰੱਖੀਏ?
ਰੋਟੀਆਂ ਬਣਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਸਾਫ਼ ਕੱਪੜੇ ਜਾਂ ਐਲੂਮੀਨੀਅਮ ਫੋਇਲ ਵਿੱਚ ਲਪੇਟ ਦਿਓ। ਇਸ ਤੋਂ ਬਾਅਦ ਉਨ੍ਹਾਂ ਨੂੰ ਢੱਕਣ ਵਾਲੇ ਡੱਬੇ ਜਾਂ ਕੈਸਰੋਲ ਵਿੱਚ ਰੱਖੋ। ਇਸ ਨਾਲ ਰੋਟੀਆਂ ਦੀ ਨਮੀ ਬਣੀ ਰਹਿੰਦੀ ਹੈ ਅਤੇ ਉਹ ਜਲਦੀ ਸਖ਼ਤ ਨਹੀਂ ਹੁੰਦੀਆਂ। ਜੇ ਰੋਟੀਆਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਉਹ ਜਲਦੀ ਸੁੱਕ ਜਾਂਦੀਆਂ ਹਨ। ਚਾਹੋ ਤਾਂ ਰੋਟੀ ‘ਤੇ ਹਲਕਾ ਜਿਹਾ ਘਿਓ ਵੀ ਲਗਾ ਸਕਦੇ ਹੋ, ਇਸ ਨਾਲ ਉਹ ਹੋਰ ਲੰਬੇ ਸਮੇਂ ਤੱਕ ਨਰਮ ਰਹਿੰਦੀ ਹੈ। ਰੋਟੀਆਂ ਨੂੰ ਹਮੇਸ਼ਾ ਦਰਮਿਆਨੀ ਅੱਗ ‘ਤੇ ਸੇਕੋ, ਕਿਉਂਕਿ ਤੇਜ਼ ਅੱਗ ‘ਤੇ ਸੇਕੀਆਂ ਰੋਟੀਆਂ ਜਲਦੀ ਸਖ਼ਤ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਰੋਟੀ ਨੂੰ ਲੋੜ ਤੋਂ ਵੱਧ ਦੇਰ ਤੱਕ ਨਾ ਸੇਕੋ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੀਆਂ ਰੋਟੀਆਂ ਨੂੰ ਘੰਟਿਆਂ ਤੱਕ ਨਰਮ ਅਤੇ ਮੁਲਾਇਮ ਰੱਖ ਸਕਦੇ ਹੋ।

Leave a Reply